ਵੇਦੁ - वेद - Meaning of Ved/Vedas in Gurbani - Science of the soul - Explantion by Dharam Singh Nihang Singh | Academy for Discovering the Truth

15 videos • 5,061 views • by Sach Khoj Academy Official ਕੁਝ ਲੋਕ, ਖਾਸ ਕਰਕੇ ਉਹ, ਜਿਹੜੇ ਆਪਣੇ ਆਪ ਨੂੰ ਸਿੱਖ ਮੰਨਦੇ ਹਨ ਅਤੇ ਜੋ ਧਰਮ ਦੇ ਨਾਂਅ 'ਤੇ ਕੌਮਾਂ, ਧੜੇ, ਸੰਪ੍ਰਦਾਵਾਂ, ਡੇਰੇ ਅਤੇ ਜਥੇਬੰਦੀਆਂ ਪੈਦਾ ਕਰਦੇ ਹਨ, ਉਹਨਾਂ ਨੂੰ "ਵੇਦ" ਸ਼ਬਦ ਅਤੇ "ਵੇਦ ਧਰਮ" ਤੋਂ ਅਲਰਜੀ ਹੈ। ਉਸ ਵੇਦ ਤੋਂ, ਜਿਸ ਦਾ ਗਿਆਨ ਅੱਜ ਤਕ ਸੁਰੱਖਿਅਤ ਹੈ ਅਤੇ ਸਭ ਤੋਂ ਪੁਰਾਤਨ ਆਤਮਿਕ ਗਿਆਨ ਦੁਨੀਆ ਵਿੱਚ ਮੰਨਿਆ ਜਾਂਦਾ ਹੈ। ਸੱਚ ਇਹ ਹੈ, ਕਿ ਗੁਰਬਾਣੀ ਵਿੱਚ ਵੇਦਾਂ ਦਾ ਜ਼ਿਕਰ ਬਹੁਤ ਵਾਰੀ ਆਇਆ ਹੈ। ਗੁਰਬਾਣੀ ਵਿੱਚ "ਵੇਦ" ਦਾ ਮਤਲਬ ਹੈ "ਆਤਮਿਕ ਗਿਆਨ"। "ਵੇਦ ਧਰਮ" ਦਾ ਅਰਥ ਹੈ ਉਹ ਸੱਚਾ ਧਰਮ, ਜਿਸ ਕੋਲ ਪੂਰਾ ਆਤਮਿਕ ਗਿਆਨ ਹੋਵੇ। ਪਰ ਵੇਦਾਂ ਦਾ ਗਿਆਨ ਹੌਲੀ ਹੌਲੀ ਪੰਡਤਾਂ ਅਤੇ ਪੁਜਾਰੀਆਂ ਰਾਹੀਂ ਗੁਮਰਾਹ ਕੀਤਾ ਗਿਆ। ਮੂਰਤੀ ਪੂਜਾ, ਪਾਠ, ਮਨੋਂ ਕਾਮਨਾਵਾਂ ਦੀਆ ਅਰਦਾਸਾਂ ਆਦਿ ਲਈ ਭੇਟਾ ਲੈਣੀ, ਇਸ ਤਰਾਂ ਦੇ ਧਰਮ ਵਰੋਧੀ ਕਰਮ ਕਾਂਡ ਕਾਰਨ ਅਸਲੀ ਵੇਦਾਂ ਦਾ ਗਿਆਨ ਅਲੋਪ ਅਤੇ ਫੋਕੇ ਗ੍ਰੰਥਾਂ ਦਾ ਪ੍ਰਚਾਰ ਪ੍ਰਚਲਤ ਹੋ ਗਿਆ। ਧਰਮ ਅਤੇ ਧਰਮ ਅਸਥਾਨ ਬਿਜ਼ਨਸ ਬਣ ਗਏ। ਭਗਤਾਂ ਅਤੇ ਗੁਰ ਸਾਹਿਬਾਨਾਂ ਨੇ ਆਤਮਿਕ ਖੋਜ ਕਰਕੇ ਅਤੇ ਧਰਮ ਗ੍ਰੰਥਾਂ ਨੂੰ ਸੋਧ ਕੇ ਉਹ ਸੱਚਾ ਗਿਆਨ, ਜਿਸ ਨੂੰ "ਨਾਮ" ਆਖੇਆ ਗਿਆ ਹੈ, ਗੁਰਬਾਣੀ ਦੇ ਵਿਸਥਾਰ ਰੂਪ ਰਾਹੀਂ ਆਦਿ ਗ੍ਰੰਥ ਅਤੇ ਦਸਮ ਗ੍ਰੰਥ ਵਿੱਚ ਦੁਨੀਆ ਦੇ ਸਾਮਣੇ ਰੱਖਿਆ। Some people who claim to be Sikhs, especially those who create boundaries, groups and orthodoxy in the name of religion, have an allergy against the word "Ved" and Vedas - one of the most ancient spiritual wisdom preserved until today. The truth is that in Gurbani - the original writings of over 30 enlightened ones that are at the heart of Sikhi - there is extensive positive reference to the Vedas. Ved in Gurbani means essence of Spiritual Wisdom. Ved Dharam means the Religion of Spiritual Wisdom. Vedic wisdom, which had lost its core through an increasing focus on outward practices such as idol worship, rituals and the capitalisation of religion through payments for prayers and other services, was eventually refined and expanded through the enlightened ones (Bhagat, Gur) in a unique way and preserved in Gurbani (Adi Granth and Dasam Granth). "Although the Vedas carry the essence of spiritual wisdom that is needed to reach enlightenment, ignorant beings do not realise it and are out of tune with the Divine Will.” AG, M. 3, 919 ਰਾਗੁ ਰਾਮਕਲੀ - ਮਹਲਾ ੩ - ਆਦਿ ਗ੍ਰੰਥ ੯੧੯ ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥ “The ancient scriptures, Shastras, Vedas and Smritis, after refinement and expansion, have been found to carry the message of the One.” AG, M. 5, 495 ਆਦਿ ਗ੍ਰੰਥ ੪੯੫ ਸਾਸਤ ਬੇਦ ਸਿਮ੍ਤਿ ਸਿਭ ਸੋਧੇ ਸਭ ਏਕਾ ਬਾਤ ਪੁਕਾਰੀ॥ ਸੂਹੀ ਮਹਲਾ ੪ - ਆਦਿ ਗ੍ਰੰਥ - ੭੭੩ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਰਾਗੁ ਗਉੜੀ - ਮਹਲਾ ੫ - ਆਦਿ ਗ੍ਰੰਥ ੨੬੩ ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ॥ ਹਰਿ ਸਿਮਰਨਿ ਲਗਿ ਬੇਦ ਉਪਾਏ॥ ਰਾਗੁ ਰਾਮਕਲੀ - ਮਹਲਾ ੧ - ਆਦਿ ਗ੍ਰੰਥ ੮੭੯ ਸਭਿ ਨਾਦ ਬੇਦ ਗੁਰਬਾਣੀ॥ ਮਨੁ ਰਾਤਾ ਸਾਰਿਗਪਾਣੀ॥ ਦਸਮ ਗ੍ਰੰਥ - ਗੁਰ ਗੋਬਿੰਦ ਸਿੰਘ - ੪੬੫ ਜਬ ਜਬ ਬੇਦ ਨਾਸ ਹੋੲਿ ਜਾਹੀ॥ ਤਬ ਤਬ ਪੁਨ ਬ੍ਹਮਾ ਪ੍ਰਗਟਾਹਿ॥ This interpretation by Dharam Singh Nihang Singh explains the deeper spiritual meaning of the verses. It helps to understand the unique philosophical basis of Gurmat as outlined in the writings (Gurbani) of 36 enlightened devotees. The Sach Khoj Academy (Academy for Discovering the Truth) is dedicated to the pursuit of timeless spiritual wisdom (Gurmat) and how to overcome the challenges of humankind. The academy conducts holistic, critical exegesis, and addresses in depth the nature of spirituality, religion and evolution, as well as existential issues, such as what is good development and how global challenges including terror, corruption, depression and environmental destruction can be overcome. Following the traditional way, the academy passes on spiritual wisdom free of charge. ਸਚੁਖੋਜ ਅਕੈਡਮੀ - ਸਚੁ ਦੀ ਖੋਜ ਨੂੰ ਸਮਰਪਿਤ ਸੰਸਥਾ ਧਰਮ ਸਿੰਘ ਨਿਹੰਗ ਸਿੰਘ ਦਾ ਜਨਮ ੧੯੩੬ ਈਸਵੀ ਨੂੰ ਪੰਜਾਬ, ਭਾਰਤ ਵਿਖੇ ਹੋਇਆ ਅਤੇ ਇਹ ਧਾਰਮਿਕ ਗਿਆਨ ਦੀ ਰੱਖਿਆ ਵਾਸਤੇ ਵਚਨਬੱਧ ਨਿਹੰਗ ਪਰੰਪਰਾ ਵਿੱਚੋਂ ਆਏ ਹਨ। ਸਚੁਖੋਜ ਅਕੈਡਮੀ ਦੇ ਮੋਢੀ ਹੋਣ ਸਦਕਾ, ਧਰਮ ਸਿੰਘ ਨਿਹੰਗ ਸਿੰਘ ਨੇ ਇੰਟਰਨੈੱਟ ਉੱਤੇ ਕੁਲ ਹਜ਼ਾਰਾਂ ਘੰਟਿਆਂ ਦੀ ਅਸਤਿੱਤਵ ਸੰਬੰਧੀ ਮੁੱਦਿਆਂ, ਜਿਵੇਂ ਕਿ, ਮਨੁੱਖ ਹੋਣ ਦਾ ਮਤਲਬ ਕੀ ਹੈ, ਆਤਮਾ, ਧਰਮ, ਅਤੇ ਸਾਡੇ ਸਾਮੂਹਿਕ ਭਵਿੱਖ ਦਾ ਰੂਪ ਕੀ ਹੈ, ਆਦਿਕ ਉੱਤੇ ਪ੍ਰਚੰਡ ਅਤੇ ਆਲੋਚਨਾਤਮਕ ਵਿਆਖਿਆ ਪਾਈ ਹੈ। ਇਹਨਾਂ ਨੇ ਕਈ ਕਿਤਾਬਾਂ ਅਤੇ ਲੇਖ ਵੀ ਲਿਖੇ ਹਨ, ਉਦਾਹਰਣ ਦੇ ਤੌਰ ਤੇ 'ਸਹਜ ਸਮਾਧਿ ਬਨਾਮ ਸੁੰਨ ਸਮਾਧਿ (੧੯੯੯, ਸਚੁਖੋਜ ਅਕੈਡਮੀ)| ਫਰਵਰੀ ੨੦੧੫ ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਜਰਮਨ ਸਰਕਾਰ ਦੇ ਕੇਂਦਰੀ ਵਿੱਤੀ ਸਹਿਕਾਰਤਾ ਅਤੇ ਵਿਕਾਸ ਅਦਾਰੇ ਵੱਲੋਂ ਕਰਵਾਈ ਗਈ ਗੱਲ-ਬਾਤ ਦੀ ਲੜੀ 'ਧਰਮ ਵੀ ਜ਼ਰੂਰੀ ਹੈ' ਤਹਿਤ ਪਹਿਲੇ ਬੁਲਾਰੇ ਵੱਜੋਂ ਵਿਚਾਰ ਪੇਸ਼ ਕੀਤੇ। ਇਸ ਸੰਦਰਭ ਵਿੱਚ ਸਚੁਖੋਜ ਅਕਾਦਮੀ ਨੇ ਆਯੋਜਿਤ ਸੰਮੇਲਨ ‘UN ੨੦੩੦- ਕੋਈ ਵੀ ਪਿੱਛੇ ਨਾ ਰਹੇ’, ਜਿਸ ਦਾ ਉੁਦੇਸ਼ ਹੈ ਕਿ ੨੦੩੦ ਤੱਕ ਮਨੁੱਖਤਾ ਦੇ ਵਿਕਾਸ ਦਾ ਨਵਾਂ ਢਾਂਚਾ ਖੜਾ ਕੀਤਾ ਜਾਵੇ, ਅਤੇ ਜਿਸ ਦੀ ਨੀਤੀ ਨਾ ਸਿਰਫ਼ ਤਕਨੀਕੀ ਪੱਧਰ 'ਤੇ, ਬਲਕਿ ਅਧਿਆਤਮਕ ਪਹਿਲੂ ਤੋਂ ਸੇਧ ਲੈ ਕੇ ਤਿਆਰ ਕੀਤੀ ਜਾਵੇ, ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਸਿੱਖ-ਮੱਤ ਦਾ ਪਹਿਲੂ ਪੇਸ਼ ਕੀਤਾ ਜੋ ਕਿ ਇੱਕ ਕਿਤਾਬ (ਨਿਰੰਤਰ ਵਿਕਾਸ ਉੱਤੇ ਧਾਰਮਿਕ ਮੱਤਾਂ ਦਾ ਦ੍ਰਿਸ਼ਟੀਕੋਣ) ਦੇ ਰੂਪ ਵਿੱਚ, ਕਈ ਭਾਸ਼ਾਵਾਂ ਵਿੱਚ ਛਪ ਚੁੱਕਾ ਹੈ। ⟳⯮ 𝐋𝐢𝐧𝐤𝐬 ⯬⟲ ➊ 𝐋𝐢𝐧𝐤𝐭𝐫𝐞𝐞: http://linktr.ee/sachkhojacad ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: http://gurmukhisabadkosh.blogspot.com ➌ 𝐓𝐰𝐢𝐭𝐭𝐞𝐫: https://twitter.com/SachKhojAcademy ➍ 𝐀𝐧𝐝𝐫𝐨𝐢𝐝 𝐀𝐩𝐩: https://play.google.com/store/apps/de... ➎ 𝐋𝐢𝐭𝐞𝐫𝐚𝐭𝐮𝐫𝐞: https://sachkhojacademy.wordpress.com... ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂ Contact number - +91 9896192233