ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਜਣਨ ਵਾਲ਼ੀ, ਸਮੋਣ ਵਾਲੀ, ਪਾਲਣ ਵਾਲੀ ਮਾਂ। ਹਰੇਕ ਇਨਸਾਨ ਧਰਤੀ ਨੂੰ ਆਪਣੀ ਸੋਚ ਸਮਝ ਸੰਗ ਚਿਤਰਦਾ ਹੈ। ਸੋਚ ਦਾ ਇਹ ਦਾਇਰਾ ਇਹਦੀ ਅਨੰਤ ਵਿਸ਼ਾਲਤਾ ਤੋਂ ਲੈ ਕੇ ਦੋ ਗਜ਼ ਧਰਤੀ ਤੱਕ ਆ ਸਿਮਟਦਾ ਹੈ। ਕਿੰਨੀ ਪਵਿੱਤਰ ਹੈ ਮਿੱਟੀ ਦੀ ਛੋਹ, ਕਿੰਨੇ ਖ਼ੂਬਸੂਰਤ ਨੇ ਧਰਤ ਦੇ ਰੰਗ, ਕਿੰਨੇ ਅਲੌਕਿਕ ਨੇ ਰੁੱਖਾਂ ਦੇ ਗੀਤ, ਕਿੰਨੀ ਮਸਤ ਹੈ ਦਰਿਆਵਾਂ ਦੀ ਚਾਲ, ਕਿੰਨੇ ਸਿਰਮੌਰ ਨੇ ਸਿਰ ਚੁੱਕੀ ਖੜ੍ਹੇ ਪਰਬਤ। ਇਸ ਚੈਨਲ ਰਾਹੀਂ ਆਪਾਂ ਧਰਤ ਦੀ ਵਿਸ਼ਾਲਤਾ ਅਤੇ ਸੁਹੱਪਣ ਦੀਆਂ ਗੱਲਾਂ ਕਰਾਂਗੇ, ਨਾਲ ਨਾਲ ਧਰਤ ਮਾਤਾ ਦੀ ਕੁੱਖ ‘ਚੋਂ ਜਨਮ ਲੈਂਦੀਆਂ ਫ਼ਸਲਾਂ, ਬੂਟਿਆਂ ਦੀਆਂ ਗੱਲਾਂ ਵੀ ਕਰਾਂਗੇ।
We are a Punjabi couple who travel in North America (mainly Canada and USA) and show tourist places, nature and fairs/festivals here. Canada and USA are multicultural nations, we also try to observe different cultures in North America and show our audience cultures from different countries. We make travel vlogs in Punjabi. We show Canadian and American agricultural practices to our audience. Canadian village life and Canadian Agriculture are our focus.
#CanadianLife #Canadianagriculture #Canada